ਭੁਲੇਖਾ
ਹੇ ਭਗਵਾਨ !
ਕੋਟਿ-ਕੋਟਿ ਪ੍ਰਣਾਮ...ਕੋਟਿ-ਕੋਟਿ ਪ੍ਰਣਾਮ,
ਦੁਬਾਰਾ, ਹੁਣ ਫੇਰ ਮੈਂ, ਆਪਦੀ ਭਗਤੀ ਸ਼ੁਰੂ ਕਰਨ ਲੱਗਾ ਹਾਂ।
ਅਸਲ ਵਿੱਚ, ਜਿਹੜਾ ਫਲ਼ ਤੁਸੀਂ,
ਮੇਰੀ ਪਿਛਲੀ ਤਪੱਸਿਆ ਵਾਸਤੇ ਮੈਨੂੰ ਦਿੱਤਾ ਸੀ,
ਉਸ ਕਰਕੇ ਭੋਗ ਰਿਹਾ ਹਾਂ, ਮੈਂ ਡਾਹਡਾ ਦੁੱਖ।
ਉਦੋਂ ਮੈਂ, ਵਰਦਾਨ ਦੇ ਰੂਪ ‘ਚ..
ਨਫ਼ਰਤਾਂ ਦਾ ਭਰਿਆ ਇਕ ਝੋਲਾ ਮੰਗਿਆ ਸੀ,
ਤੁਸਾਂ ਮੇਰੀ ਮੰਗ ਪੂਰੀ ਕੀਤੀ,
ਕੋਟਿ-ਕੋਟਿ ਪ੍ਰਣਾਮ...ਕੋਟਿ-ਕੋਟਿ ਪ੍ਰਣਾਮ,