Wednesday, October 3, 2012

ਕਵਿਤਾ/ਨਜ਼ਮ

 

ਤਪਸ਼

ਅੰਤਾਂ ਦੀ ਤਪਸ਼
ਮੇਰੇ ਅੰਦਰਲੇ ਸੇਕ ਨੂੰ ਹਲੂਣਾ ਦੇਂਦੀ ਹੈ
ਤੇ ਫੇਰ, ਅੱਖਾਂ ਮੀਟੀ
ਸੁਪਨਿਆਂ ,
ਮੈਨੂੰ ਧਰਤੀ ਦੀ ਛਾਤੀ ਤੇ

ਹਲਕੀ ਕਿਣ-ਮਿਣ, ਕਿਣ-ਮਿਣ

ਦਾ ਅਹਿਸਾਸ ਹੋਇਆ ਹੈ

ਹੁਣ ਮੈਂ ਆਨੰਦਿਤ ਹਾਂ,

ਐਪਰ, ਤਪਸ਼,
ਜੋ ਹਰ ਬੀਜ ਦੀ ਜ਼ਰੂਰਤ
ਅਤੇ ਇਕ ਸਾਂਝ ਵੀ ਹੈ,
ਹਾਜ਼ਰ ਹੈ........

ਭੂਪਿੰਦਰ।