ਮਾਂ-ਬੋਲੀ ਪੰਜਾਬੀ
ਪੰਜਾਬੀ ਨੂੰ ਮੇਰਾ ਸਲਾਮ
ਓਸ ਮਾਂ ਨੂੰ ਵੀ ਸਲਾਮ
ਮੋਹ ਪੰਜਾਬੀ ਨਾਲ ਕਰਵਾਇਆ
ਪੰਜਾਬੀ ਦਾ ਵਾਰਸ ਬਣਾਇਆ
ਮਾਂ-ਬੋਲੀ ‘ਚ ਸੁਣਾ ਲੋਰੀਆਂ
ਧੁਰ ਅੰਦਰੋਂ ਪੰਜਾਬੀ ਬਣਾਇਆ
ਹਾਇਕੁ ਲੋਕ
Saturday, May 9, 2015
Thursday, January 24, 2013
Monday, November 19, 2012
ਕਵਿਤਾ/ਨਜ਼ਮ
ਸੋਹਣੀ ਪਤਝੜ
ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ।
ਭੂਰੇ, ਲਾਲ ‘ਤੇ ਪੀਲ਼ੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
ਮਟਕ-ਮਟਕ ਕੇ ਭੋਇੰ ‘ਤੇ ਡਿਗਦੇ , ਨਟਖਟ ‘ਤੇ ਫੁਰਤੀਲੇ ਪੱਤੇ।
ਸੀਤਲ ਆਉਣ ਪੱਛੋਂ ਦੇ ਬੁਲੇ, ਟਾਹਣੀ ਜੁੜਿਆਂ ਲਾਈ ਖੜ-ਖੜ।
ਨ੍ਰਿਤ-ਮੁਦਰਾ ਦਾ ਆਸਣ ਕਰਿਆ, ਚੁੱਪ ਸਾਧ ਇਕੋ ਰੁਖ਼ ਧਰਿਆ,
ਤੂਤ, ਧ੍ਰੇਕ ਸਭ ਟਾਹਲੀ, ਕਿੱਕਰ, ਰੁੱਤ ਵਰੇ ਜਿਉਂ ਲਾੜੀ ਵਰਿਆ।
ਮਸਤੀ ਘੁਟ-ਘੁਟ ਜਾਮ ਚੜ੍ਹਾ ਕੇ, ਰੁੱਖ ਮਦਹੋਸ਼ ਹੋਏ ਨੇ ਝੜ-ਝੜ।Wednesday, October 3, 2012
ਕਵਿਤਾ/ਨਜ਼ਮ
ਤਪਸ਼
ਅੰਤਾਂ ਦੀ ਤਪਸ਼
ਮੇਰੇ ਅੰਦਰਲੇ ਸੇਕ ਨੂੰ
ਹਲੂਣਾ ਦੇਂਦੀ ਹੈ
ਤੇ ਫੇਰ, ਅੱਖਾਂ
ਮੀਟੀ
ਸੁਪਨਿਆਂ ‘ਚ,
ਮੈਨੂੰ ਧਰਤੀ ਦੀ ਛਾਤੀ ‘ਤੇ ਹਲਕੀ ਕਿਣ-ਮਿਣ, ਕਿਣ-ਮਿਣ
ਦਾ ਅਹਿਸਾਸ ਹੋਇਆ ਹੈ
ਹੁਣ ਮੈਂ ਆਨੰਦਿਤ ਹਾਂ,
ਐਪਰ, ਤਪਸ਼,
ਜੋ ਹਰ ਬੀਜ ਦੀ ਜ਼ਰੂਰਤ
ਅਤੇ ਇਕ ਸਾਂਝ ਵੀ ਹੈ,
ਹਾਜ਼ਰ ਹੈ........
ਭੂਪਿੰਦਰ।
Thursday, September 13, 2012
ਗਜ਼ਲ
ਬੇਸਹਾਰਾ ਸ਼ਹਿਰ
ਕੋਈ
ਚੋਰੀ-ਚੋਰੀ ਲਾ ਗਿਆ, ਤੇਰੇ ਵਿਹੜੇ ਬੂਟਾ ਜ਼ਹਿਰ ਦਾ
ਕੋਈ
ਨੀਂਹ 'ਚ ਪੱਥਰ ਧਰ ਗਿਆ, ਕਿਸੇ ਖਸਮਾਂ ਖਾਣੇ ਕਹਿਰ ਦਾ
ਵੇ!
ਰੁਲ ਗਈ ਜਵਾਨੀ ਝੋਬਰਾ, ਸਭ ਸੁਪਨੇ ਚਕਨਾ ਚੂਰ ਨੇ
ਨਾ ਕਦੇ
ਉਨੀਂਦੋ ਜਾਗਿਆ, ਤੂੰ ਸੁੱਤਾ ਕਿਹੜੇ ਪਹਿਰ ਦਾ
ਵੇ! ਉਠ
ਦੇਖ ਸਿਰਹਾਣੇ ਜੰਮਦੀ, ਤੇਰੇ ਬੂਟੀ ਬੁਰੀ ਬਲਾ ਦੀ
ਮੈਨੂੰ
ਆਉਂਦਾ ਦਿਸਦਾ ਜ਼ਲਜ਼ਲਾ, ਇਸ ਕਾਂਗਣ ਹਰੀ ਕਚਹਿਰ ਦਾ
ਕੋਈ
ਸੂਰਜ ਢਲਦਾ ਤੱਕਦਾ, ਤੇਰੇ ਸੱਭਿਆਚਾਰ ਅਮੀਰ ਦਾ
ਕਿਸੇ
ਖ਼ੁਰਾਸਾਨ ਤੋਂ ਧਾ ਪਿਆ, ਬੰਨ ਕੱਸੇ ਕਮਰ ਦੁਪਹਿਰ ਦਾ
ਹੁਣ
ਕੌਣ ਸੰਭਾਲੂ ਯੋਧਿਆ, ਪੱਗ, ਇਜ਼ਤਾਂ ਵਾਲੇ ਪੂਰਨੇ
ਕਿਸੇ
ਰਾਹ ਬੁੱਚੜ ਨੇ ਫੜ ਲਿਆ, ਤੇਰੇ ਬੇਸਹਾਰਾ ਸ਼ਹਿਰ ਦਾ
- ਭੂਪਿੰਦਰ
Wednesday, August 29, 2012
ਕਵਿਤਾ/ਨਜ਼ਮ
ਇਕ
ਬੱਦਲ
ਬਿਖਰਿਆ ਵਿਚ ਆਸਮਾਨ
ਦੇ,ਬਿਰਹੋਂ ਦੇ ਦੋਜ਼ਖ਼ ਪੈ ਰਿਹੈ ਸੜਨਾ।
ਲਿਸ਼ਕ-ਲਿਸ਼ਕ ਮਹਿਬੂਬ ਤੇ ਮਰਨਾ,
ਮੁੱਕਿਆ, ਮੇਰਾ ਸਾਉਣ ‘ਚ ਵਰ੍ਹਨਾ।
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
ਪੰਜ ਦਰਿਆ ਦੀ ਧਰਤੀ ਪੱਧਰੀ,
ਕੋਹਾਂ ਤੇ ਕੋਈ ਬਿਰਖ ਖੜਾ।
ਬੂਟਾ-ਬੂਟਾ ਵੱਢ ਮੁਕਾਇਆ,
ਸੀਨੇ ਦੇ ਵਿਚ ਦਰਦ ਬੜਾ।
ਕਿਸ ਮਹਿਬੂਬ ਦੇ ਸਦਕੇ ਜਾਣਾ,
ਕੀਹਨੂੰ ਝੁਕ-ਝੁਕ ਸਜ਼ਦਾ ਕਰਨਾ?
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
Sunday, July 1, 2012
ਕਵਿਤਾ/ਨਜ਼ਮ
ਦਾਈ ਦੀ ਪੁਕਾਰ
(ਪ੍ਰੇਰਣਾ ਸ੍ਰੋਤ: ਜਪੁਜੀ ਸਾਹਿਬ)
ਪਿਆਰੇ ਪਸ਼ੂਓ! ਆਓ, ਮੇਰੀ ਗੋਦ ਵਿਚ ਆ ਜਾਓ,
(ਪ੍ਰੇਰਣਾ ਸ੍ਰੋਤ: ਜਪੁਜੀ ਸਾਹਿਬ)
ਪਿਆਰੇ ਪਸ਼ੂਓ! ਆਓ, ਮੇਰੀ ਗੋਦ ਵਿਚ ਆ ਜਾਓ,
ਭਟਕਦੇ ਰਹੇ, ਆਪਣੀ ਹੋਂਦ ਬਚਾਉਣ ਖਾਤਰ,
ਦਿਨ ਭਰ, ਜਲ-ਥਲ, ਜੰਗਲ-ਬੇਲਿਆਂ ‘ਚ ਅਤੇ ਪਹਾੜਾਂ ‘ਤੇ
ਧੁੱਪ-ਛਾਂ, ਮੀਂਹ-ਹਨੇਰੀ ਦੀ ਪਰਵਾਹ ਕੀਤੇ ਬਿਨਾਂ,
ਆਓ ਹੁਣ! ਫੇਹੇ ਲਾਵਾਂ ਅਤੇ ਲੋਰੀਆਂ ਸੁਣਾਵਾਂ।
Subscribe to:
Comments (Atom)
