ਜੁੜਿਆ ਵਰ
ਜੁੜਿਆ ਵਰ, ਕੁੜਿਆ ਵਰ, ਹਰਦਮ
ਲੜਦਾ ਰਹਿੰਦਾ।
ਆਖਾ ਮੰਨਾਂ, ਗੱਲ ਨਾ ਭੰਨਾਂ, ਫਿਰ ਵੀ ਸੜਦਾ ਰਹਿੰਦਾ।
ਬਾਬਲ ਮੇਰੇ ਕਈ ਸੌਗਾਤਾਂ, ਦਾਜ ਬਣਾ ਘਰ ਭਰਿਆ,
ਫਲਾਣੇ ਕਿਆਂ ਦੇ ਕੋਲ “ਵਲੈਤਣ”, ਇਹ ਨਾ ਨੰਨਾ ਧਰਿਆ।
ਗੱਲ-ਗੱਲ ਤੇ ਸਾੜੇ, ਸੀਨਾ ਛਲਣੀ ਕਰਦਾ ਰਹਿੰਦਾ।
ਮਾਂ ਤਾਂ ਚੁੱਕਦੀ, ਨਣਦ ਵੀ
ਆਖੇ, ਕੱਢ ਬਾਹਰ ਮਹਾਰਾਣੀ ਨੂੰ,
ਕੱਪੜੇ ਧੋਵੇ, ਭਾਂਡੇ ਮਾਂਜੇ, ਚੌਂਕੇ ਚਾੜ੍ਹ ਚੌਧਰਾਣੀ ਨੂੰ।
ਲਾਈ-ਲੱਗਾਂ ਦੇ ਵਾਂਗੂ ਇਹੀਓ ਪਾਹੜਾ ਪੜ੍ਹਦਾ ਰਹਿੰਦਾ।
ਵਿਆਹ ਨੂੰ ਹੋਏ ਮਹੀਨੇ
ਗਿਆਰਾਂ, ਅਜੇ ਮਸਾਂ ਹੀ
ਕਰਕੇ,
ਰੱਬ ਦੇ ਅੱਗੇ ਪੱਲਾ ਅੱਡਦੀ, ਬੋਲ “ਬਾਂਝ” ਤੋਂ ਡਰਕੇ।
ਧੀ ਦੇ ਨਾਂ ਨੂੰ ਨਫ਼ਰਤ ਐਪਰ, “ਪੁੱਤ” ਦੀ ਹਾਮੀ ਭਰਦਾ ਰਹਿੰਦਾ।
ਰੱਬ ਨੇ ਵੈਰ ਲੈ ਲਿਆ ਡਾਹਢਾ, ਜੰਮ ਪਈ ਜੋ
ਕਲਹਿਣੀ,
ਕੁੱਖ ਮੰਦਭਾਗੀ ਨਫ਼ਰਤ ਬਣ ਗਈ, ਸੋਗੀ ਰਹਿਣੀ-ਬਹਿਣੀ।
“ਥਾਲ਼” ਬਹਿ ਗਿਆ ਮੂੰਹ ਬਣਾ ਕੇ, ਚੰਦਰਾ ਇੱਜਤੋਂ ਡਰਦਾ ਰਹਿੰਦਾ।
ਚਾਤਰ ਜੇਠ-ਜੇਠਾਣੀ ਚੁੱਕਦੇ, ਰਹਿ ਗਈ ਲੋਹੜੀ ਪਾਉਣੀ,
ਕੁੱਖ ਮੰਦਭਾਗੀ ਨਫ਼ਰਤ ਬਣ ਗਈ, ਸੋਗੀ ਰਹਿਣੀ-ਬਹਿਣੀ।
“ਥਾਲ਼” ਬਹਿ ਗਿਆ ਮੂੰਹ ਬਣਾ ਕੇ, ਚੰਦਰਾ ਇੱਜਤੋਂ ਡਰਦਾ ਰਹਿੰਦਾ।
ਚਾਤਰ ਜੇਠ-ਜੇਠਾਣੀ ਚੁੱਕਦੇ, ਰਹਿ ਗਈ ਲੋਹੜੀ ਪਾਉਣੀ,
ਚੰਦਰੀ ਨੀਤ ਨੂੰ ਜੰਮਦੀ ਕੁੜੀਆਂ, ਪੁੱਤਾਂ ਨੂੰ ਤਰਸਾਉਣੀ।
ਕੁਲ-ਦੇ-ਦੀਪਕ ਹੋਣ ਦੀਵਾਰਾਂ, ਘਰ-ਬਾਹਰ ਦਾ ਪੜਦਾ ਰਹਿੰਦਾ।
ਥੱਕ-ਹਾਰ ਮੁੜ ਪੱਲਾ ਅੱਡਿਆ, ਬਸ ਇੱਕ ਪੁੱਤ ਦੀ ਦਾਤ ਲਈ,
ਪਾਂਧਾ, ਯੋਗੀ, ਪੀਰ ਮਨਾਵਾਂ, ਜੋ ਸਭ ਦੀ ਝੋਲੀ ਭਰਦਾ ਰਹਿੰਦਾ।
ਜੁੜਿਆ ਵਰ, ਕੁੜਿਆ ਵਰ, ਹਰਦਮ ਲੜਦਾ ਰਹਿੰਦਾ।
ਭੂਪਿੰਦਰ।
In the above poem I have tried to depict the mental atrocities given to a woman after marriage. This, as a whole, is not a complete truth though. I have observed mine as well as many other house hold setups. This happens often and with an exception. That is how, perhaps, a Punjabi woman becomes great after tolerating all that. She is like an earth, the Grand Mother. She deserves praise and is adorable. Relations flow through her tolerance.
ReplyDeleteMay God protect her existence.
Bhupinder.